Arise, awake and organize to strive for the establishment of a classless, castles and gender discrimination free secular society.

Friday, 20 August 2021

ਕੱਟੜਪੰਥੀ ਤੇ ਦਹਿਸ਼ਤਗਰਦ ਨੈੱਟਵਰਕ ਅਮਰੀਕਨ ਸਾਮਰਾਜ ਤੇ ਸੀ ਆਈ ਏ ਦੀ ਪੈਦਾਵਾਰ


ਜਲੰਧਰ
, 20 ਅਗਸਤ (ਸੰਗਰਾਮੀ ਲਹਿਰ ਬਿਊਰੋ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਅਫ਼ਗਾਨਿਸਤਾਨ ਦੇ ਹਾਲੀਆ ਦੁਖਦਾਈ ਘਟਨਾਕ੍ਰਮ ਅਤੇ ਤਾਲਿਬਾਨ ਵੱਲੋਂ ਦੇਸ਼ ਵਾਸੀਆਂ, ਖਾਸ ਕਰਕੇ ਔਰਤਾਂ ਦੀ ਕੀਤੀ ਜਾ ਰਹੀ ਦੁਰਦਸ਼ਾਤੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ 

ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਚੇਅਰਮੈਨ ਸਾਥੀ ਕੇ ਗੰਗਾਧਰਨ, ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਤਾਲਿਬਾਨ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਅਤਿਆਚਾਰਾਂ ਲਈ ਅਮਰੀਕਨ ਸਾਮਰਾਜ, ਉਸ ਦੀ ਹੱਥਠੋਕਾ ਅਫਗਾਨ ਸਰਕਾਰ ਅਤੇ ਨਾਟੋ ਫੌਜਾਂ ਵੀ ਬਰਾਬਰ ਦੀਆਂ ਦੋਸ਼ੀ ਹਨ, ਜੋ ਅਫ਼ਗਾਨ ਨਾਗਰਿਕਾਂ ਨੂੰ ਤਾਲਿਬਾਨੀ ਬਘਿਆੜਾਂ ਦੇ ਰਹਿਮੋ-ਕਰਮਤੇ ਛੱਡ ਕੇ ਦੌੜ ਗਏ ਹਨ

ਪਾਰਟੀ ਆਗੂਆਂ ਨੇ ਕਿਹਾ ਕਿ ਸੰਸਾਰ ਭਰ ਦੇ ਲੋਕੀਂ ਇਸ ਤੱਥ ਤੋਂ ਵੀ ਭਲੀ ਭਾਂਤ ਜਾਣੂੰ ਹਨ ਕਿ ਨਾ ਕੇਵਲ ਤਾਲਿਬਾਨ ਬਲਕਿ ਅਲਕਾਇਦਾ ਅਤੇ ਆਈਐਸਆਈ ਐਸ ਜਿਹੇ ਵਿਸ਼ਵ ਦੇ ਸਾਰੇ ਕੱਟੜਪੰਥੀ ਤੇ ਦਹਿਸ਼ਤਗਰਦ ਨੈੱਟਵਰਕ ਅਮਰੀਕਨ ਸਾਮਰਾਜ ਤੇ ਸੀ ਆਈ ਦੀ ਪੈਦਾਵਾਰ ਹਨ ਅਤੇ ਸਾਮਰਾਜੀ ਟੁਕੜਿਆਂਤੇ ਪਲਦੇ ਹਨ

ਇਹ ਵੀ ਇੱਕ ਸਥਾਪਤ ਸੱਚ ਹੈ ਕਿ ਅਮਨ ਬਹਾਲੀ ਦੇ ਬਹਾਨੇ ਜਿਸ ਵੀ ਦੇਸ਼ ਵਿੱਚ ਸਾਮਰਾਜੀਆਂ ਨੇ ਦਖਲ ਅੰਦਾਜ਼ੀ ਕੀਤੀ ਹੈ, ਉਸ ਦੇਸ਼ ਦੇ ਕੁਦਰਤੀ ਵਸੀਲਿਆਂ ਨੂੰ ਚੂੰਡ ਕੇ ਲੋਕਾਂ ਨੂੰ ਭੁਖਿਆਂ ਮਰਨ ਅਤੇ ਦਹਿਸ਼ਤਗਰਦ ਟੋਲਿਆਂ ਦੇ ਅੱਤਿਆਚਾਰਾਂ ਹੇਠ ਪਿਸਣ ਲਈ ਛੱਡ ਕੇ ਉਹ ਹਮੇਸ਼ਾ ਦੌੜ ਜਾਂਦੇ ਹਨ ਦਰਅਸਲ ਅਮਨ ਦੀ ਕਾਇਮੀ ਤਾਂ ਸਾਮਰਾਜੀਆਂ ਦਾ ਇੱਕ ਬਹਾਨਾ ਹੈ, ਜਦਕਿ ਇਨ੍ਹਾਂ ਦਾ ਅਸਲ ਮਕਸਦ ਫੌਜੀ ਅੱਡੇ ਕਾਇਮ ਕਰਕੇ ਸਬੰਧਤ ਖਿੱਤੇ ਆਪਣੀ ਧੌਂਸ ਕਾਇਮ ਕਰਨਾ ਅਤੇ ਕੁਦਰਤੀ ਸਾਧਨਾਂ ਤੇ ਲੋਕਾਈ ਦੀ ਚੌਤਰਫਾ ਲੁੱਟ ਕਰਨਾ ਹੁੰਦਾ ਹੈ

ਉਨ੍ਹਾ ਕਿਹਾ ਕਿ ਤਾਲਿਬਾਨ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ, ਪਰ ਤਾਲਿਬਾਨੀ ਕਰਤੂਤਾਂ ਨੂੰ ਕਿਸੇ ਧਰਮ ਵਿਸ਼ੇਸ਼ ਨੂੰ ਬੱਦੂ ਕਰਨ ਲਈ ਹਥਿਆਰ ਦੇ ਤੌਰਤੇ ਇਸਤੇਮਾਲ ਕਰਨ ਦੇ ਖਤਰਨਾਕ ਰੁਝਾਨ ਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ ਸਾਥੀਆਂ ਨੇ ਕਿਹਾ ਕਿ ਸਾਡੀ ਅਸਲ ਚਿੰਤਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਸੰਸਾਰ ਦੇ ਸਾਰੇ ਭਾਗਾਂ ਵਿੱਚ ਵੱਖੋ-ਵੱਖ ਧਰਮਾਂ ਦਾ ਬੁਰਕਾ ਕੇ ਦਹਿਸ਼ਤਗਰਦ ਕਾਰਵਾਈਆਂ ਕਰਨ ਵਾਲੇਤਾਲਿਬਾਨੀ ਮਾਨਸਿਕਤਾਵਾਲੇ ਸਾਮਰਾਜੀ ਸ਼ਹਿ ਪ੍ਰਾਪਤ ਅਨਸਰਾਂ ਤੋਂ ਸੰਸਾਰ ਅਮਨ ਤੇ ਭਾਈਚਾਰਕ ਸਾਂਝ ਦੀ ਰਾਖੀ ਕਿਵੇਂ ਕੀਤੀ ਜਾਵੇ, ਸਾਡੇ ਆਪਣੇ ਦੇਸ਼ ਭਾਰਤ ਵਿਚ ਵੀ ਅਜਿਹੀ ਹੀ ਤਾਲਿਬਾਨੀ ਸੋਚ ਵਾਲੇ ਫਿਰਕੂ ਟੋਲੇ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ ਦਾ ਘਾਣ ਕਰ ਰਹੇ ਹਨ ਜਿਨ੍ਹਾਂ ਤੋਂ ਲੋਕਾਈ ਨੂੰ ਸੁਚੇਤ ਹੋਣ ਦੀ ਲੋੜ ਹੈ ਸਾਥੀਆਂ ਨੇ ਇਸ ਗੱਲਤੇ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਕਿ ਮੀਡੀਆ ਦਾ ਇੱਕ ਹਿੱਸਾ ਅਤੇ ਸਵਾਰਥੀ ਤੱਤ ਸੋਚੀ ਸਮਝੀ ਰਣਨੀਤੀ ਤਹਿਤ ਕੇਵਲ ਤਾਲਿਬਾਨ ਅਤੇ ਪਾਕਿਸਤਾਨ ਦੁਆਲੇ ਹੀ ਧਿਆਨ ਕੇਂਦਿਰਤ ਕਰ ਰਹੇ ਹਨ, ਜਦਕਿ ਅਫਗਾਨਿਸਤਾਨ ਦੀ ਬਰਬਾਦੀ ਅਤੇ ਦੇਸ਼ ਵਾਸੀਆਂ ਦੀ ਮੌਜੂਦਾ ਦਰਦਨਾਕ ਅਵਸਥਾ ਲਈ ਮੁੱਖ ਦੋਸ਼ੀ ਅਮਰੀਕੀ ਪ੍ਰਸ਼ਾਸ਼ਨ ਤੇ ਸਾਮਰਾਜੀ ਗੁੱਟ ਦੀ ਤਬਾਹਕੁੰਨ ਭੂਮਿਕਾ ਬਾਰੇ ਚੁੱਪ ਵੱਟੀ ਬੈਠੇ ਹਨ

ਆਰ.ਐਮ.ਪੀ.ਆਈ. ਨੇ ਭਾਰਤ ਸਮੇਤ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਸੰਤੁਲਿਤ ਪਹੁੰਚ ਤੋਂ ਕੰਮ ਲੈਣ ਅਤੇ ਨਿਰਦੋਸ਼ ਅਫ਼ਗਾਨ ਨਾਗਰਿਕਾਂ ਦੀ ਸਲਾਮਤੀ ਅਤੇ ਮੁੜ ਵਸੇਬੇ ਲਈ ਨਿੱਗਰ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਉਹਨਾਂ ਯੂ ਐਨ ਸਮੇਤ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੂੰ ਅਫਗਾਨ ਵਸੋਂ ਦੀ ਭੁਖਮਰੀ ਅਤੇ ਹੋਰ ਆਫ਼ਤਾਂ ਬਚਾਉਣ ਤੋਂ  ਲਈ ਫੌਰੀ ਠੋਸ ਪਹਿਲਕਦਮੀ ਕਰਨ ਦੀ ਵੀ ਅਪੀਲ ਕੀਤੀ ਹੈ

No comments:

Post a Comment